ਮਾਸਕੋ, 24 ਫਰਵਰੀ

ਰੂਸ ਤੇ ਯੂਕਰੇਨ ਵਿੱਚ ਬਣੇ ਜੰਗੀ ਮਾਹੌਲ ਦੌਰਾਨ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਰੈਮਲਿਨ ਵਿੱਚ ਮੁਲਾਕਾਤ ਕੀਤੀ। ਇਮਰਾਨ ਖਾਨ ਦੋ ਰੋਜ਼ਾ ਦੌਰੇ ਤਹਿਤ ਰੂਸ ਪਹੁੰਚੇ ਹੋਏ ਹਨ। ਦੋਹਾਂ ਆਗੂਆਂ ਵਿੱਚ ਦੱਖਣੀ ਏਸ਼ੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਅਤੇ ਤਾਜ਼ਾ ਖੇਤਰੀ ਮੁੱਦਿਆਂ ਬਾਰੇ ਗੱਲਬਾਤ ਹੋਈ। ਇਸੇ ਦੌਰਾਨ ਪਾਕਿਸਤਾਨ ਤੇ ਰੂਸ ਦੇ ਸਬੰਧਾਂ ਦੀ ਵੀ ਸਮੀਖਿਆ ਕੀਤੀ ਗਈ ਤੇ ਆਰਥਿਕ ਤੇ ਊਰਜਾ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ ਗਈ। ਯੂਕਰੇਨ ਦੇ ਮੌਜੂਦਾ ਹਾਲਾਤ ਬਾਰੇ ਵੀ ਦੋਹਾਂ ਆਗੂਆਂ ਨੇ ਵਿਚਾਰ ਸਾਂਝੇ ਕੀਤੇ।