ਅਯੁੱਧਿਆ (ਯੂਪੀ), 20 ਜੂਨ

ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਦਾਨ ਦੇਣ ਦਾ ਸਿਲਸਿਲਾ ਜਾਰੀ ਹੈ, ਪਰ ਇਸੇ ਦੌਰਾਨ 22 ਕਰੋੜ ਰੁਪਏ ਤੋਂ ਵੱਧ ਦੇ 15,000 ਚੈੱਕ ਬਾਊਂਸ ਹੋ ਗਏ। ਵਿਸ਼ਵ ਹਿੰਦੂ ਪ੍ਰੀਸ਼ਦ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਜਾਰੀ ਰਿਪੋਰਟ ਮੁਤਾਬਕ, ਰਾਮ ਮੰਦਰ ਟਰੱਸਟ ਨੂੰ ਦਾਨ ਵਜੋਂ ਹੁਣ ਤੱਕ 3400 ਕਰੋੜ ਰੁਪਏ ਦੀ ਰਕਮ ਪ੍ਰਾਪਤ ਹੋ ਚੁੱਕੀ ਹੈ। ਇਸ ਰਿਪੋਰਟ ਵਿੱਚ ਦਾਨ ਦੇ ਪੈਸਿਆਂ ਨਾਲ ਸਬੰਧਿਤ ਬੈਂਕ ਚੈੱਕਾਂ ਦੇ ਬਾਊਂਸ ਹੋਣ ਸਬੰਧੀ ਵੀ ਸੂਚਨਾ ਦਿੱਤੀ ਗਈ ਹੈ, ਪਰ ਚੈੱਕ ਬਾਊਂਸ ਹੋਣ ਦੇ ਕਾਰਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।