ਮੁੰਬਈ:ਅਦਾਕਾਰਾ ਰਵੀਨਾ ਟੰਡਨ ਨੇ ਆਪਣੀ ਧੀ ਰਾਸ਼ਾ ਥਡਾਨੀ ਨਾਲ ਮਾਪਿਆਂ ਲਈ ਮਾਣ ਵਾਲੇ ਪਲ ਸਾਂਝੇ ਕੀਤੇ ਹਨ ਕਿਉਂਕਿ ਉਸ ਦੀ ਧੀ ਸਕੂਲ ਵਿੱਚ ਅਗਲੀ ਕਲਾਸ ’ਚ ਦਾਖ਼ਲ ਹੋ ਗਈ ਹੈ। ਫ਼ਿਲਮ ‘ਮੋਹਰਾ’ ਦੀ ਅਦਾਕਾਰ ਨੇ ਬੀਤੇ ਦਿਨ ਇੰਸਟਾਗ੍ਰਾਮ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘2023 ਦੀ ਕਲਾਸ ਨੂੰ ਅਲਵਿਦਾ ਕਹਿੰਦੇ ਹੋਏ! ਸਾਰੇ ਮਾਪਿਆਂ ਲਈ ਆਪਣੇ ਬੱਚੇ ਨੂੰ ਅੱਗੇ ਵਧਦਾ ਦੇਖਣਾ ਕਿੰਨਾ ਭਾਵੁਕ ਹੁੰਦਾ ਹੈ। ਅਸੀਂ ਤੈਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ।’’ ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਵਿੱਚ ਰਵੀਨਾ ਆਪਣੇ ਪਤੀ ਅਨਿਲ ਥਡਾਨੀ, ਪੁੱਤਰ ਰਣਬੀਰਵਰਧਨ ਅਤੇ ਧੀ ਰਾਸ਼ਾ ਨਾਲ ਦਿਖਾਈ ਦੇ ਰਹੀ ਹੈ, ਜਦਕਿ ਇੱਕ ਹੋਰ ਤਸਵੀਰ ਉਸ ਦੀ ਧੀ ਦੇ ਬਚਪਨ ਦੀ ਹੈ। ਇਸੇ ਤਰ੍ਹਾਂ ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਇੱਕ ਹੋਰ ਤਸਵੀਰ ਵਿੱਚ ਰਵੀਨਾ ਅਤੇ ਅਨਿਲ ਫਿਲਮਸਾਜ਼ ਕਰਨ ਜੌਹਰ ਨਾਲ ਦਿਖਾਈ ਦੇ ਰਹੇ ਹਨ। ਰਵੀਨਾ ਨੇ ਕਰਨ ਨੂੰ ਟੈਗ ਕਰਦਿਆਂ ਲਿਖਿਆ, ‘‘ਕਰਨ ਨੂੰ ਮਾਪਿਆਂ ਵਾਲੇ ਅਵਤਾਰ ਵਿੱਚ ਦੇਖ ਕੇ ਮਜ਼ਾ ਆਇਆ। ਇਸ ਤੋਂ ਪਹਿਲਾਂ ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਰਵੀਨਾ ਆਪਣੀ ਧੀ ਰਾਸ਼ਾ ਦੇ ਦੋਸਤਾਂ ਨਾਲ ਪਾਰਟੀ ਕਰਦੀ ਦਿਖਾਈ ਦੇ ਰਹੀ ਹੈ।