ਲਵੀਵ(ਯੂਕਰੇਨ), 21 ਮਾਰਚ

ਯੂਕਰੇਨ ਨੇ ਮਾਰਿਉਪੋਲ ਵਿੱਚ ਸੁਰੱਖਿਅਤ ਮਨੁੱਖੀ ਲਾਂਘਾ ਦੇਣ ਬਦਲੇ ਸਾਹਿਲੀ ਸ਼ਹਿਰ ਦੇ ਲੋਕਾਂ ਵੱਲੋਂ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਰੂਸੀ ਫੌਜ ਨੇ ਇਕ ਆਰਟ ਸਕੂਲ ਉੱਤੇ ਕੀਤੀ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਅੱਗੇ ਇਹ ਤਜਵੀਜ਼ ਰੱਖੀ ਸੀ। ਇਸ ਸਕੂਲ ਵਿੱਚ ਲਗਪਗ 400 ਲੋਕਾਂ ਨੇ ਪਨਾਹ ਲਈ ਹੋਈ ਹੈ। ਰਣਨੀਤਕ ਪੱਖੋਂ ਅਹਿਮ ਇਸ ਯੂਕਰੇਨੀ ਸ਼ਹਿਰ ਉੱਤੇ ਕਬਜ਼ੇ ਲਈ ਲੜਾਈ ਅਜੇ ਵੀ ਤੇਜ਼ ਹੈ।