ਕੀਵ, 13 ਮਈ

ਯੂਕਰੇਨੀ ਨਾਗਰਿਕ ਦੀ ਹੱਤਿਆ ਦੇ ਇਲਜ਼ਾਮ ਵਿੱਚ ਰੂਸੀ ਫ਼ੌਜੀ ਖ਼ਿਲਾਫ਼ ਅੱਜ ਇਥੇ ਮੁਕੱਦਮਾ ਸ਼ੁਰੂ ਹੋਇਆ, ਜੋ ਮਾਸਕੋ ਦੇ ਆਪਣੇ ਗੁਆਂਢੀ ਦੇਸ਼ ‘ਤੇ ਹਮਲੇ ਤੋਂ ਬਾਅਦ ਪਹਿਲਾ ਯੁੱਧ ਅਪਰਾਧ ਮੁਕੱਦਮਾ ਹੈ। 21 ਸਾਲਾ ਸਾਰਜੈਂਟ ਵਾਦਿਮ ਸ਼ਿਸ਼ੀਮਾਰਿਨ ‘ਤੇ ਉੱਤਰ-ਪੂਰਬੀ ਪਿੰਡ ਚੁਪਖਿਵਕਾ ‘ਚ 62 ਸਾਲਾ ਵਿਅਕਤੀ ਦੇ ਸਿਰ ‘ਚ ਗੋਲੀ ਮਾਰਨ ਦਾ ਦੋਸ਼ ਹੈ।