ਸੰਯੁਕਤ ਰਾਸ਼ਟਰ, 24 ਮਾਰਚ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਉਹ ਰੂਸੀ ਮਤਾ ਪਾਸ ਨਹੀਂ ਹੋਇਆ, ਜਿਸ ਵਿੱਚ ਯੂਕਰੇਨ ਦੀਆਂ ਵਧਦੀਆਂ ਮਾਨਵੀ ਲੋੜਾਂ ਨੂੰ ਸਵੀਕਾਰ ਕੀਤਾ ਗਿਆ ਸੀ ਪਰ ਰੂਸੀ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਰੂਸ ਨੂੰ ਮਤਾ ਪਾਸ ਕਰਨ ਲਈ 15 ਮੈਂਬਰੀ ਸੁਰੱਖਿਆ ਪਰਿਸ਼ਦ ਵਿੱਚ ਘੱਟੋ-ਘੱਟ ਨੌਂ ਵੋਟਾਂ ਦੀ ਲੋੜ ਸੀ ਤੇ ਨਾਲ ਹੀ ਇਹ ਵੀ ਜ਼ਰੂਰੀ ਸੀ ਕਿ ਚਾਰ ਹੋਰ ਸਥਾਈ ਮੈਂਬਰਾ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਚੀਨ ਵਿੱਚੋਂ ਕੋਈ ਵੀ ‘ਵੀਟੋ’ ਦੀ ਵਰਤੋਂ ਕਰੇ। ਹਾਲਾਂਕਿ ਰੂਸ ਨੂੰ ਸਿਰਫ ਆਪਣੇ ਸਹਿਯੋਗੀ ਚੀਨ ਦਾ ਸਮਰਥਨ ਮਿਲਿਆ, ਜਦੋਂ ਕਿ ਭਾਰਤ ਸਮੇਤ 13 ਹੋਰ ਕੌਂਸਲ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇਸ ਨੂੰ ਰੂਸ ਦੀ ਵੱਡੀ ਅਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ।