ਭੁਪਾਲ, 14 ਮਈ

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਅੱਜ ਤੜਕੇ ਬਦਮਾਸ਼ਾਂ ਨੇ ਤਿੰਨ ਪੁਲੀਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਰਾਜਧਾਨੀ ਭੁਪਾਲ ਤੋਂ ਕਰੀਬ 160 ਕਿਲੋਮੀਟਰ ਦੂਰ ਆਰੋਨ ਥਾਣਾ ਅਧੀਨ ਪੈਂਦੇ ਇਲਾਕੇ ਵਿੱਚ ਤੜਕੇ ਕਰੀਬ 3 ਵਜੇ ਉਦੋਂ ਹੋਈ, ਜਦੋਂ ਪੁਲੀਸ ਮੁਲਾਜ਼ਮ ਬਦਮਾਸ਼ਾਂ ਨੂੰ ਫੜਨ ਗਏ ਸਨ। ਗੋਲੀਬਾਰੀ ਵਿੱਚ ਪੁਲੀਸ ਸਬ-ਇੰਸਪੈਕਟਰ ਰਾਜਕੁਮਾਰ ਜਾਟਵ ਅਤੇ ਦੋ ਕਾਂਸਟੇਬਲ ਨੀਲੇਸ਼ ਭਾਰਗਵ ਅਤੇ ਸੰਤਰਾਮ ਮੀਨਾ ਮਾਰੇ ਗਏ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਘਰ ਇਸ ਮਾਮਲੇ ’ਤੇ ਸਵੇਰੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।