ਇੱਕ ਵਿਅਕਤੀ ਉੱਚੀ-ਉੱਚੀ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ‘‘ਮਾਊਂਟ ਐਵਰੈਸਟ ਤਾਂ ਸਰ ਹੋ ਗਈ ਹੈ, ਹੁਣ ਮੈਂ ਅੱਗੇ ਕਿੱਥੇ ਜਾਵਾਂਗਾ?’’

ਇੱਕ ਹੋਰ ਵਿਅਕਤੀ ਜ਼ਾਰ-ਜ਼ਾਰ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ‘‘ਯਤਨ ਤਾਂ ਮੈਂ ਬਹੁਤ ਕੀਤੇ, ਪਰ ਸਫ਼ਲ ਨਾ ਹੋ ਸਕਿਆ।’’

ਕੋਲ਼ੋਂ ਲੰਘਦੇ ਰਾਹੀ ਨੇ ਕਿਹਾ, ‘‘ਅਮਰੀਕਾ ਦਾ ਰਾਸ਼ਟਰਪਤੀ ਇਬਰਾਹਿਮ ਲਿੰਕਨ ਸਿਰਫ਼ ਇੱਕ ਵਾਰ ਚੋਣ ਜਿੱਤਿਆ ਸੀ, ਉਹ ਸੀ ਰਾਸ਼ਟਰਪਤੀ ਦੀ ਚੋਣ। ਕਈ ਵਾਰ ਗੁੱਛੇ ਦੀ ਆਖ਼ਰੀ ਚਾਬੀ ਨਾਲ ਕਾਮਯਾਬੀ ਦਾ ਤਾਲ਼ਾ ਖੁੱਲ੍ਹ ਜਾਂਦਾ ਹੈ।’’