ਮੰਡੀ, 14 ਮਈ
ਗਾਇਕਾ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਅਤੇ ਐਪਲ ਦੀ ਘੜੀ ਮੰਡੀ ਦੇ ਉਸ ਹੋਟਲ ਦੇ ਕਮਰੇ ਵਿੱਚੋਂ ਗੁੰਮ ਹੋ ਗਏ, ਜਿਥੇ ਉਹ ਠਹਿਰਿਆ ਹੋਇਆ ਸੀ। ਅੱਜ ਸਵੇਰੇ ਜਦੋਂ ਉਸ ਨੂੰ ਕੀਮਤੀ ਸਾਮਾਨ ਗਾਇਬ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਹੋਟਲ ਮੈਨੇਜਰ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਦੀ ਟੀਮ ਹੋਟਲ ਸਟਾਫ਼ ਤੋਂ ਪੁੱਛ ਪੜਤਾਲ ਲਈ ਮੌਕੇ ‘ਤੇ ਪਹੁੰਚੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।