ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਾਲ ਹੀ ਵਿਚ ਵਿਸ਼ਵ ਚੈਂਪੀਅਨ ਬਣੀ ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਤੇ ਉਸ ਦੇ ਸਾਥੀ ਮੁੱਕੇਬਾਜ਼ਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਮਨੀਸ਼ਾ ਮੌਨ ਤੇ ਪ੍ਰਵੀਨ ਹੁੱਡਾ ਸ਼ਾਮਲ ਸਨ। ਇਸਤਾਂਬੁਲ ’ਚ ਹੋਈ ਚੈਂਪੀਅਨਸ਼ਿਪ ਵਿਚ ਮਨੀਸ਼ਾ ਤੇ ਪ੍ਰਵੀਨ ਨੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਨਿਕਹਤ ਨੇ 52 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗ਼ਮਾ ਜਿੱਤਿਆ ਸੀ। ਜਦਕਿ ਮਨੀਸ਼ਾ ਤੇ ਪ੍ਰਵੀਨ ਨੇ 57 ਤੇ 63 ਕਿਲੋਗ੍ਰਾਮ ਭਾਰ ਵਰਗ ਵਿਚ ਤਗਮੇ ਜਿੱਤੇ ਸਨ। ਮੋਦੀ ਨਾਲ ਇਕ ਫੋਟੋ ਟਵੀਟ ਕਰਦਿਆਂ ਨਿਕਹਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮਿਲ ਕੇ ਉਹ ਸਨਮਾਨਿਤ ਮਹਿਸੂਸ ਕਰ ਰਹੀ ਹੈ। ਮਨੀਸ਼ਾ ਨੇ ਵੀ ਟਵੀਟ ਕਰਕੇ ਖ਼ੁਸ਼ੀ ਜ਼ਾਹਿਰ ਕੀਤੀ।