ਦੁਬਈ:ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਮੈਂਟਰ ਸਿਰਫ਼ ਮਦਦ ਕਰ ਸਕਦਾ ਹੈ ਕਿਉਂਕਿ ਮੈਦਾਨ ’ਤੇ ਜਾ ਕੇ ‘ਅਸਲ ਜ਼ਿੰਮੇਵਾਰੀ’ ਨਿਭਾਉਣ ਦਾ ਕੰਮ ਖਿਡਾਰੀਆਂ ਦਾ ਹੁੰਦਾ ਹੈ। ਗਾਵਸਕਰ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਮੈਂਟਰ ਬਣਾਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਗਾਵਸਕਰ ਨੇ ਕਿਹਾ, ‘ਮੈਂਟਰ ਬਹੁਤਾ ਕੁਝ ਨਹੀਂ ਕਰ ਸਕਦੇ। ਹਾਂ ਉਹ ਚੇਂਜ ਰੂਮ ਵਿੱਚ ਤਿਆਰੀਆਂ ਲਈ ਮਦਦ ਕਰ ਸਕਦੇ ਹਨ ਕਿਉਂਕਿ ਇਹ ਬਹੁਤ ਤੇਜ਼ਤੱਰਾਰ ਖੇਡ ਹੈ। ਲੋੜ ਪਏ ਤਾਂ ਰਣਨੀਤੀ ਘੜਨ ਵਿੱਚ ਮਦਦ ਕਰ ਸਕਦੇ ਹਨ।’’