ਬੈਂਕਾਕ, 29 ਦਸੰਬਰ

ਭਾਰਤ ਦੇ ਸੁਪਰ ਮਿਡਲਵੇਟ ਮੁੱਕੇਬਾਜ਼ ਸ਼ਿਵ ਠਾਕਰਾਨ ਨੇ ਇੱਥੇ ਮਲੇਸ਼ੀਆ ਦੇ ਆਦਿਲ ਹਫੀਜ਼ ਨੂੰ ਨਾਕਆਊਟ ਵਿੱਚ ਹਰਾ ਕੇ ਡਬਲਿਊਬੀਸੀ ਏਸ਼ੀਆ ਮਹਾਦੀਪ ਵਿੱਚ ਖ਼ਿਤਾਬ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ ਨੇ ਅੱਠ ਗੇੜ ਦੇ ਮੁਕਾਬਲੇ ਵਿੱਚ ਜਿੱਤ ਦਰਜ ਕਰ ਕੇ ਏਸ਼ਿਆਈ ਪੇਸ਼ੇਵਰ ਮੁੱਕੇਬਾਜ਼ੀ ਸਰਕਟ ਵਿੱਚ ਬੱਲੇ-ਬੱਲੇ ਕਰਵਾ ਦਿੱਤੀ ਹੈ।