ਵਾਸ਼ਿੰਗਟਨ, 9 ਸਤੰਬਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੁੱਕੇਬਾਜ਼ੀ ਦੇ ਪ੍ਰਦਰਸ਼ਨੀ ਮੁਕਾਬਲੇ ਦੀ ਕੁਮੈਂਟਰੀ ਕਰਨਗੇ, ਜਿਸ ਵਿੱਚ ਸਾਬਕਾ ਹੈਵੀਵੇਟ ਚੈਂਪੀਅਨ ਈਵੈਂਡਰ ਹੋਲੀਫੀਲਡ ਵੀ ਹੋਣਗੇ। ਟਰੰਪ ਦੇ ਨਾਲ ਉਨ੍ਹਾਂ ਦਾ ਪੁੱਤਰ ਡੋਨਾਲਡ ਜੂਨੀਅਰ ਵੀ ਹੋਵੇਗਾ। ਹਾਲੀਵੁੱਡ ਵਿੱਚ ਹੋਣ ਵਾਲੇ ਮੈਚ ਦੀ ਫੀਡ ਐੱਫਆਈਟੀਈ ਟੀਵੀ ’ਤੇ ਉਪਲਬਧ ਹੋਵੇਗੀ। ਸਾਬਕਾ ਰਾਸ਼ਟਰਪਤੀ ਨੇ ਬਿਆਨ ਵਿੱਚ ਕਿਹਾ, ‘ਮੈਨੂੰ ਮਹਾਨ ਲੜਾਕੇ ਤੇ ਮੁਕਾਬਲੇ ਪਸੰਦ ਹਨ। ਇਸ ਵਾਰ ਮੈਂ ਸ਼ਨਿਚਰਵਾਰ ਰਾਤ ਨੂੰ ਅਜਿਹੇ ਮੈਚ ਦਾ ਹਿੱਸਾ ਹੋਵਾਂਗਾ ਤੇ ਆਪਣੇ ਵਿਚਾਰ ਵੀ ਸਾਂਝੇ ਕਰਾਂਗਾ।’ ‘