ਮੁੰਬਈ:ਨਿਰਵਸਤਰ ਹੋ ਕੇ ਤਸਵੀਰ ਖਿਚਵਾਉਣ ਦੇ ਮਾਮਲੇ ਵਿਚ ਇੱਕ ਐਨਜੀਓ ਦੀ ਸ਼ਿਕਾਇਤ ਅਤੇ ਇੱਕ ਵਕੀਲ ਦੀ ਲਿਖਤੀ ਅਰਜ਼ੀ ’ਤੇ ਕਾਰਵਾਈ ਕਰਦਿਆਂ ਮੁੰਬਈ ਪੁਲੀਸ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖ਼ਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾਵਾਂ ਨੇ ਆਖਿਆ ਕੀਤਾ ਕਿ ਰਣਵੀਰ ਸਿੰਘ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੁਲੀਸ ਨੇ ਇਹ ਕਾਰਵਾਈ ਨਿਊਯਾਰਕ ਸਥਿਤ ‘ਪੇਪਰ’ ਮੈਗਜ਼ੀਨ ਲਈ ਨਿਰਵਸਤਰ ਹੋ ਕੇ ਖਿਚਵਾਈ ਤਸਵੀਰ ਪੋਸਟ ਕਰਨ ਦੇ ਦੋਸ਼ ਹੇਠ ਕੀਤੀ ਹੈ। ਰਣਵੀਰ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ ਅਤੇ ਇਹ ਤਸਵੀਰਾਂ ਟੀਐੱਮਸੀ ਲੋਕ ਸਭਾ ਮੈਂਬਰ ਮਿਮੀ ਚੱਕਰਵਰਤੀ ਅਤੇ ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਸਮੇਤ ਮਸ਼ਹੂਰ ਹਸਤੀਆਂ ਨੇ ਦੇਖੀਆਂ ਸਨ। ਇਸ ਸਬੰਧੀ ਮੁੰਬਈ ਦੇ ਚੇਂਬੂਰ ਪੁਲੀਸ ਸਟੇਸ਼ਨ ਵਿੱਚ ਐੱਫਆਈ ਦਰਜ ਕੀਤੀ ਗਈ ਹੈ।