ਮੁੰਬਈ, 20 ਅਗਸਤ

ਮੁੰਬਈ ਟ੍ਰੈਫਿਕ ਪੁਲੀਸ ਕੰਟਰੋਲ ਰੂਮ ਨੂੰ ਉਸ ਦੇ ਹੈਲਪਲਾਈਨ ਵੱਟਸਐਪ ਨੰਬਰ ‘ਤੇ 26/11 ਵਰਗੇ ਹਮਲੇ ਕਰਨ ਦੀ ਧਮਕੀ ਵਾਲੇ ਕਈ ਸੰਦੇਸ਼ ਮਿਲੇ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਜਾਪਦਾ ਹੈ ਕਿ ਇਹ ਸੰਦੇਸ਼ ਦੇਸ਼ ਤੋਂ ਬਾਹਰ ਕਿਸੇ ਨੰਬਰ ਤੋਂ ਭੇਜੇ ਗਏ ਹਨ। ਸ਼ੁੱਕਰਵਾਰ ਰਾਤ 11 ਵਜੇ ਮੁੰਬਈ ਪੁਲੀਸ ਦੀ ਟ੍ਰੈਫਿਕ ਹੈਲਪਲਾਈਨ ਦੇ ਵਟਸਐਪ ਨੰਬਰ ‘ਤੇ ਸੁਨੇਹੇ ਪ੍ਰਾਪਤ ਹੋਏ। ਮੁੰਬਈ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁ਼ੰਬਈ ਦੇ ਪੁਲੀਸ ਕਮਿਸ਼ਨਰ ਵਿਵੇਕ ਫਨਸਲਕਰ ਨੇ ਕਿਹਾ ਹੈ ਕਿ ਮੁੱਢਲੀ ਜਾਣਕਾਰੀ ਮੁਤਾਬਕ ਇਹ ਸੰਦੇਸ਼ ਪਾਕਿਸਤਾਨ ਤੋਂ ਆਏ ਹਨ। ਪੁਲੀਸ ਤੱਟ ਰੱਖਿਆ ਬਾਰੇ ਚੌਕਸ ਹੈ।