ਮੁੰਬਈ, 11 ਨਵੰਬਰ

ਕੁਸੁਮ, ‘ਕਸੌਟੀ ਜ਼ਿੰਦਗੀ ਕੀ’ ਅਤੇ ‘ਜ਼ਿੱਦੀ ਦਿਲ ਮਾਨੇ ਨਾ’ ਵਰਗੇ ਸ਼ੋਅਜ਼ ਲਈ ਮਸ਼ਹੂਰ ਟੀਵੀ ਅਭਿਨੇਤਾ ਸਿਧਾਂਤ ਸੂਰਯਵੰਸ਼ੀ ਦਾ ਅੱਜ ਇਥੇ ਜਿਮ ‘ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 46 ਸਾਲ ਦੇ ਸਨ। ਫਿਟਨੈੱਸ ਦੇ ਸ਼ੌਕੀਨ ਵਜੋਂ ਜਾਣੇ ਜਾਂਦੇ ਅਭਿਨੇਤਾ ਨੂੰ ਬਾਅਦ ਦੁਪਹਿਰ 12.30 ਵਜੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।