ਵੈਲਿੰਗਟਨ, 18 ਨਵੰਬਰ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਅੱਜ ਇੱਥੇ ਮੀਂਹ ਕਾਰਨ ਇਕ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਇੱਥੋਂ ਦੇ ਸਕਾਈ ਸਟੇਡੀਅਮ ਵਿੱਚ ਮੀਂਹ ਕੁਝ ਦੇਰ ਰੁਕ ਗਿਆ ਪਰ ਮੁੜ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਮੈਚ ਸਥਾਨਕ ਸਮੇਂ ਅਨੁਸਾਰ ਰਾਤ 8.52 ਵਜੇ ਰੱਦ ਕਰ ਦਿੱਤਾ ਗਿਆ। ਪੰਜ ਓਵਰਾਂ ਦੇ ਮੈਚ ਦਾ ਕੱਟ-ਆਫ ਸਮਾਂ ਰਾਤ 09:56 ਵਜੇ ਸੀ ਪਰ ਗਿੱਲੇ ਮੈਦਾਨ ਕਾਰਨ ਇਸ ਨੂੰ ਇੱਕ ਘੰਟਾ ਪਹਿਲਾਂ ਰੱਦ ਕਰ ਦਿੱਤਾ ਗਿਆ।