ਓਟਵਾ, 27 ਅਕਤੂਬਰ : ਕੌਮੀ ਰੱਖਿਆ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਜਿਨਸੀ ਸ਼ੋਸ਼ਣ ਖਿਲਾਫ ਛਿੜੀ ਜੰਗ ਵਿੱਚ ਉਹ ਇਹ ਯਕੀਨੀ ਬਣਾਉਣਗੇ ਕਿ ਸੱਭ ਲੋੜਵੰਦਾਂ ਨੂੰ ਇਨਸਾਫ ਮਿਲੇ।
ਇਹ ਅਹੁਦਾ ਸਾਂਭਦੇ ਸਾਰ ਹੀ ਆਨੰਦ ਨੇ ਆਖਿਆ ਕਿ ਉਹ ਮਿਲਟਰੀ ਵਿਚਲੇ ਕਲਚਰ ਨੂੰ ਬਦਲਣਗੇ ਤਾਂ ਕਿ ਯੂਨੀਫੌਰਮ ਵਿਚਲੇ ਲੋਕ ਸੁਰੱਖਿਅਤ ਰਹਿ ਸਕਣ। ਉਨ੍ਹਾਂ ਆਖਿਆ ਕਿ ਉਹ ਮਿਲਟਰੀ ਵਿੱਚ ਕੈਨੇਡੀਅਨਜ਼ ਦੇ ਵਿਸ਼ਵਾਸ ਨੂੰ ਵੀ ਬਹਾਲ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਉਹ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ।
ਅਨੀਤਾ ਆਨੰਦ ਨੇ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਥਾਂ ਲਈ ਹੈ। ਫੌਜ ਦੇ ਉੱਚ ਰੈਂਕ ਵਾਲੇ ਅਧਿਕਾਰੀਆਂ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਕਰ ਸਕਣ ਲਈ ਸੱਜਣ ਨੂੰ ਚੁਫੇਰਿਓੱ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।