ਮੁੰਬਈ:ਭਾਰਤ ਦੀ ਮਹਾਨ ਕ੍ਰਿਕਟ ਖਿਡਾਰਨ ਮਿਤਾਲੀ ਰਾਜ ਵੱਲੋਂ ਅੱਜ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਐਲਾਨ ਮਗਰੋਂ ਅਦਾਕਾਰਾ ਤਾਪਸੀ ਪੰਨੂ ਨੇ ਖਿਡਾਰਨ ਦੇ ਨਾਮ ਇਕ ਭਾਵੁਕ ਪੱਤਰ ਲਿਖਿਆ ਹੈ। ਜਾਣਕਾਰੀ ਅਨੁਸਰ ਤਾਪਸੀ ਪੰਨੂ ਮਿਤਾਲੀ ਰਾਜ ਬਾਰੇ ਆਉਣ ਵਾਲੀ ਫ਼ਿਲਮ ‘ਸ਼ਾਬਾਸ਼ ਮਿੱਠੂ’ ਵਿੱਚ ਮੁੱਖ ਕਿਰਦਾਰ ਨਿਭਾਅ ਰਹੀ ਹੈ। ਤਾਪਸੀ ਨੇ ਟਵਿੱਟਰ ’ਤੇ ਮਿਤਾਲੀ ਨਾਲ ਆਪਣੀ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨ… ਮਿਤਾਲੀ ਅਜਿਹੀ ਇਕੋ-ਇੱਕ ਖਿਡਾਰਨ ਹੈ, ਜਿਸ ਨੇ ਚਾਰ ਵਿਸ਼ਵ ਕੱਪਾਂ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਅਤੇ ਇਨ੍ਹਾਂ ’ਚੋਂ ਦੋ ਵਾਰ ਟੀਮ ਫਾਈਨਲ ਤੱਕ ਪੁੱਜੀ। ਇਕ ਟੈਸਟ ਮੈਚ ਵਿੱਚ 200 ਦੌੜਾਂ ਬਣਾਉਣ ਵਾਲੀ ਮਹਾਨ ਖਿਡਾਰਨ।’’ ਇਕ ਹੋਰ ਪੋਸਟ ਵਿੱਚ ਅਦਾਕਾਰਾ ਨੇ ਮਿਤਾਲੀ ਰਾਜ ਨੂੰ ਹੈਸ਼ਟੈਗ ਕਰਦਿਆਂ ਕਿਹਾ, ‘‘ਤੁਸੀਂ ਖੇਡ ਨੂੰ ਬਦਲ ਦਿੱਤਾ ਹੈ ਤੇ ਹੁਣ ਸਾਡੀ ਨਜ਼ਰੀਆ ਬਦਲਣ ਦੀ ਵਾਰੀ ਹੈ।’’ ਜ਼ਿਕਰਯੋਗ ਹੈ ਕਿ ਫਿਲਮ ‘ਸ਼ਾਬਾਸ਼ ਮਿੱਥੂ’ 15 ਜੁਲਾਈ ਨੂੰ ਰਿਲੀਜ਼ ਹੋਵੇਗੀ।