ਨਿਊਯਾਰਕ, 31 ਅਗਸਤ

ਸੇਰੇਨਾ ਵਿਲੀਅਮਜ਼ ਨੇ 1999 ਵਿੱਚ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਯੂਐੱਸ ਓਪਨ ਗਰੈਂਡ ਸਲੈਮ ਜਿੱਤਣ ਸਮੇਂ ਆਪਣੇ ਵਾਲਾਂ ਵਿੱਚ ਚਿੱਟੇ ਮੋਤੀ ਪਰੋਏ ਹੋਏ ਸਨ ਤੇ ਹੁਣ ਉਹ 40 ਸਾਲ ਦੀ ਉਮਰ ਵਿੱਚ ਆਪਣਾ ਆਖ਼ਰੀ ਟੂਰਨਾਮੈਂਟ ਖੇਡ ਰਹੀ ਹੈ ਤਾਂ ਉਸ ਦੀ ਧੀ ਓਲੰਪੀਆ ਮਾਂ ਵਰਗੀ ਲੱਗਦੀ ਹੈ। ਸੇਰੇਨਾ ਨੇ ਪਹਿਲੇ ਦੌਰ ‘ਚ ਦਾਂਕਾ ਕੋਵਿਨਿਚ ਨੂੰ ਹਰਾਉਣ ਤੋਂ ਬਾਅਦ ਕਿਹਾ, ‘ਜਾਂ ਤਾਂ ਉਹ ਆਪਣੇ ਵਾਲਾਂ ‘ਚ ਮੋਤੀ ਪਾਉਂਦੀ ਜਾਂ ਮੈਂ। ਮੈਂ ਵੀ ਪਾਉਣਾ ਚਾਹੁੰਦਾ ਸੀ ਪਰ ਸਮਾਂ ਨਹੀਂ ਮਿਲਿਆ।’ ਸੇਰੇਨਾ ਦੀ ਆਖਰੀ ਗ੍ਰੈਂਡ ਸਲੈਮ ਜਿੱਤ 2017 ਆਸਟਰੇਲੀਅਨ ਓਪਨ ਸੀ, ਜਦੋਂ ਓਲੰਪੀਆ ਉਸ ਦੇ ਗਰਭ ਵਿੱਚ ਸੀ। ਉਹ ਹੁਣ ਪੰਜ ਸਾਲ ਦੀ ਹੈ। ਸੇਰੇਨਾ ਨੇ ਕਿਹਾ, ‘ਉਸ ਨੂੰ ਮੋਤੀ ਵੀ ਪਸੰਦ ਹਨ। ਮੈਂ ਉਸ ਨੂੰ ਨਹੀਂ ਦੱਸਿਆ ਪਰ ਉਸਨੇ ਖੁਦ ਹੀ ਵਾਲਾਂ ਵਿੱਚ ਪਰੋਅ ਲਏ। ਬਹੁਤ ਚੰਗੇ ਲੱਗ ਰਹੇ ਹਨ।’