ਨਵੀਂ ਦਿੱਲੀ, 28 ਨਵੰਬਰ

ਆਪਣੀ ਲਿਵ-ਇਨ-ਪਾਰਟਰ ਸ਼ਰਧਾ ਵਾਲਕਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਮਗਰੋਂ ਉਸ ਦੇ ਸਰੀਰ ਦੇ 35 ਟੁੱਕੜੇ ਕਰਨ ਵਾਲੇ ਮੁਲਜ਼ਮ ਆਫ਼ਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲੀਸ ਵੈਨ ’ਤੇ ਅੱਜ ਕੁਝ ਹਥਿਆਰਬੰਦ ਲੋਕਾਂ ਨੇ ਰੋਹਿਨੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਬਾਹਰ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਆਫ਼ਤਾਬ ਨੂੰ ਲੈਬਾਰਟਰੀ ਵਿੱਚ ਪੋਲੀਗ੍ਰਾਫ ਟੈਸਟ ਲਈ ਲਿਆਂਦਾ ਗਿਆ ਸੀ। ਹਮਲਾ ਰਾਤੀਂ ਪੌਣੇ ਸੱਤ ਵਜੇ ਦੇ ਕਰੀਬ ਹੋਇਆ। ਪੁਲੀਸ ਨੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਹਥਿਆਰ ਕਬਜ਼ੇ ਵਿੱਚ ਲੈ ਲਏ ਹਨ।