ਸਤਾਰਾ, 19 ਅਕਤੂਬਰ

ਇਥੇ ਪਤੀ ਪਤਨੀ ਦੀ ਲੜਾਈ ਦਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨਾਲ ਲੜਾਈ ਹੋਣ ਤੋਂ ਬਾਅਦ ਪਤੀ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤੇ ਇਸ ਅੱਗ ਨੇ ਗੁਆਂਢ ਦੇ 10 ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ 10 ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਇਸ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਅੱਗ ਲਾਉਣ ਵਾਲੇ ਦੀ ਚੰਗੀ ਭੁਗਤ ਸੁਆਰੀ। ਪੁਲੀਸ ਅਨੁਸਾਰ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।