ਕੋਲਕਾਤਾ, 27 ਸਤੰਬਰ

ਪੁਲੀਸ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਨਕਲ ਉਤਾਰਨ ਵਾਲੇ ਇੱਕ ਯੂਟਿਊਬਰ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਤੁਹੀਨ ਮੰਡਲ ਵਜੋਂ ਹੋਈ ਹੈ। ਇਹ ਨਾਦੀਆ ਜ਼ਿਲ੍ਹੇ ਦੇ ਤਾਹਿਰਪੁਰ ਵਿੱਚ ਬਾਪੂਜੀ ਨਗਰ ਦਾ ਵਸਨੀਕ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਇੱਕ ਰੈਲੀ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੂੰ ਬਦਲਵਾਂ ਕਿੱਤਾ ਅਪਣਾਉਣ ਦਾ ਸੁਝਾਅ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ ਦੁਰਗਾ ਪੂਜਾ ਦੌਰਾਨ ਝਾਲਮੁੜੀ ਵੇਚਣ ਤਾਂ ਉਹ ਝੋਖਾ ਮੁਨਾਫ਼ਾ ਕਮਾ ਸਕਦੇ ਹਨ। ਬੈਨਰਜੀ ਨੇ ਨਾਲ ਹੀ ਕਿਹਾ ਕਿ ਇਹ ਛੋਟਾ ਜਿਹਾ ਕਾਰੋਬਾਰ ਆਉਣ ਵਾਲੇ ਦਿਨਾਂ ਵਿੱਚ ਕਰੋੜਪਤੀ ਬਣਨ ਦਾ ਪਹਿਲਾ ਕਦਮ ਹੋ ਸਕਦਾ ਹੈ। ਵਿਰੋਧੀ ਧਿਰਾਂ ਮਮਤਾ ਦੇ ਇਸ ਬਿਆਨ ਦੀ ਆਲੋਚਨਾ ਕਰ ਰਹੀਆਂ ਹਨ। ਇਸ ਦੌਰਾਨ ਯੂਟਿਊਬ ’ਤੇ ਇੱਕ ‘ਮੀਮ’ ਵੀ ਵਾਇਰਲ ਹੋ ਰਿਹਾ। ਪੁਲੀਸ ਨੇ ਸਭ ਤੋਂ ਪਹਿਲਾਂ ਜਾਰੀ ਹੋਈ ਇਸ ਵੀਡੀਓ ਦੇ ਪਲੈਟਫਾਰਮ ਦੀ ਪੈੜ ਨੱਪਦਿਆਂ ਤੁਹੀਨ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਹੈ।