ਚੰਡੀਗੜ੍ਹ, 25 ਅਕਤੂਬਰ

ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮਾਂ ਵਿੱਚੋਂ ਇੱਕ ਵੱਟਸਐਪ ਕਰੀਬ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਠੱਪ ਹੋ ਗਿਆ, ਜਿਸ ਕਾਰਨ ਭਾਰਤ ਸਣੇ ਦੁਨੀਆ ਭਰ ਦੇ ਯੂਜਰਜ਼ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਅਸਮਰਥ ਰਹੇ। ਦੋ ਘੰਟਿਆਂ ਬਾਅਦ ਇਹ ਸੇਵਾ ਬਹਾਲ ਹੋ ਗਈ। ਇਸ ਲਈ ਮੇਟਾ ਨੇ ਮੁਆਫ਼ੀ ਮੰਗੀ ਹੈ। ਦੁਨੀਆ ਭਰ ਦੇ ਯੂਜਰਜ਼ ਨੇ ਐਪ ‘ਤੇ ਸੰਦੇਸ਼ ਭੇਜਣ ਵਿੱਚ ਅਸਮਰਥ ਹੋਣ ਬਾਰੇ ਪੋਸਟਾਂ ਨਾਲ ਟਵਿੱਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ’ਤੇ ਹੜ੍ਹ ਲੈਆਂਦਾ। ਭਾਰਤ ਵਿੱਚ ਵੀ ਵੱਟਸਐਪ ਯੂਜਰਜ਼ ਇਸ ਸਮੇਂ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਅਸਮਰਥ ਸਨ। ਇਸ ਦੌਰਾਨ ਮੇਟਾ ਨੇ ਕਿਹਾ ਹੈ ਕਿ ਉਸ ਨੇ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਹੈ।