ਨਵੀਂ ਦਿੱਲੀ, 27 ਸਤੰਬਰ

ਦੇਸ਼ ਦੇ ਨਾਗਰਿਕਾਂ ਨੇ ‘ਮਾਈਗੋਵ’ ਪਲੈਟਫਾਰਮ ’ਤੇ ਭਾਰਤ ਲਿਆਂਦੇ ਅੱਠ ਚੀਤਿਆਂ ਦੇ ਨਾਮ ‘ਮਿਲਖਾ’, ‘ਚੇਤਕ’, ਵਾਯੂ, ‘ਸਵਾਤੀ’ ਅਤੇ ‘ਤਵਾੜਾ’ ਸਣੇ ਹੋਰ ਕੋਈ ਨਾਂ ਰੱਖਣ ਦੇ ਸੁਝਾਅ ਦਿੱਤੇ ਹਨ। ਤਿੰਨ ਚੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 17 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਛੱਡੇ ਗਏ ਸਨ। ਭਾਰਤ ਵਿੱਚ ਚੀਤਿਆਂ ਦੀ ਵਾਪਸੀ ਮੁਹਿੰਮ ਤਹਿਤ ਇਹ ਜਾਨਵਰ ਨਾਮੀਬੀਆ ਤੋਂ ਲਿਆਂਦੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਦੇਸ਼ ਵਾਸੀਆਂ ਨੂੰ ‘ਮਾਈਗੋਵ’ ਪਲੈਟਫਾਰਮ ’ਤੇ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਇਨ੍ਹਾਂ ਚੀਤਿਆਂ ਦੇ ਨਾਮ ਰੱਖਣ ਬਾਰੇ ਸੁਝਾਅ ਮੰਗੇ ਸਨ।