ਨਵੀਂ ਦਿੱਲੀ, 12 ਜਨਵਰੀ

ਪੂਰਬੀ ਲੱਦਾਖ ਵਿੱਚ 20 ਮਹੀਨਿਆਂ ਤੋਂ ਟਕਰਾਅ ਦੇ ਬਾਕੀ ਬਚੇ ਖੇਤਰਾਂ ਵਿੱਚ ਚੱਲ ਰਹੇ ਫ਼ੌਜੀ ਅੜਿੱਕੇ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਅੱਜ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਕਰ ਰਹੇ ਹਨ। ਇਹ ਗੱਲਬਾਤ ਤਿੰਨ ਮਹੀਨਿਆਂ ਬਾਅਦ ਹੋ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ‘ਤੇ ਚੀਨ ਵਾਲੇ ਪਾਸੇ ਚੁਸ਼ੂਲ-ਮੋਲਦੋ ਮੀਟਿੰਗ ਵਾਲੀ ਥਾਂ ‘ਤੇ ਹੋ ਰਿਹਾ ਹੈ।