ਵਾਸ਼ਿੰਗਟਨ, 4 ਸਤੰਬਰ

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿੰਗਲਾ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇਸ ਸਾਲ ਨਵੰਬਰ ’ਚ ‘ਟੂ ਪਲੱਸ ਟੂ’ ਗੱਲਬਾਤ ਕਰਨਗੇ। ਸ੍ਰੀ ਸ਼ਿੰਗਲਾ ਨੇ ਆਪਣੀ ਤਿੰਨ ਦਿਨਾਂ ਅਮਰੀਕੀ ਯਾਤਰਾ ਦੇ ਅੰਤ ਵਿੱਚ ਭਾਰਤੀ ਪੱਤਰਕਾਰਾਂ ਦੇ ਸਮੂਹ ਨੂੰ ਕਿਹਾ, ‘ਅਸੀਂ ਨਵੰਬਰ ਵਿੱਚ ਹੋਣ ਵਾਲੀ ਟੂ ਪਲੱਸ ਟੂ ਵਾਰਤਾ ਲਈ ਉਤਸੁਕ ਹਾਂ ਪਰ ਹਾਲੇ ਗੱਲਬਾਤ ਦੀ ਤਰੀਕ ਤੈਅ ਨਹੀਂ ਹੋਈ ਹੈ।