ਵਾਸ਼ਿੰਗਟਨ, 15 ਮਾਰਚ

ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਐਰਿਕ ਗਾਰਸੇਟੀ ਦੀ ਨਾਮਜ਼ਦਗੀ ’ਤੇ ਅੱਜ ਸੈਨੇਟ ਵੋਟਿੰਗ ਕਰੇਗੀ। ਗਾਰਸੇਟੀ ਦੀ ਨਾਮਜ਼ਦਗੀ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਦੁਆਰਾ ਪ੍ਰਸਤਾਵਿਤ ਹੈ, ਜੇਕਰ ਗਾਰਸੇਟੀ ਦੀ ਨਾਮਜ਼ਦਗੀ ਦੀ ਸੈਨੇਟ ਦੁਆਰਾ ਪੁਸ਼ਟੀ ਹੋ ​​ਜਾਂਦੀ ਹੈ ਤਾਂ ਉਹ ਤੁਰੰਤ ਭਾਰਤ ਵਿੱਚ ਰਾਜਦੂਤ ਵਜੋਂ ਅਹੁਦਾ ਸੰਭਾਲ ਲੈਣਗੇ। ਭਾਰਤ ਵਿੱਚ ਅਮਰੀਕੀ ਰਾਜਦੂਤ ਦਾ ਅਹੁਦਾ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਖਾਲੀ ਹੈ।