ਲੰਡਨ, 22 ਅਕਤੂਬਰ

ਕਰੋਨਾ ਮਹਾਮਾਰੀ ਕਾਰਨ ਭਾਰਤ ਇੰਗਲੈਂਡ ਦੌਰੇ ਦੌਰਾਨ ਪੰਜਵਾਂ ਟੈਸਟ ਮੈਚ ਖੇਡ ਨਹੀਂ ਸਕਿਆ ਸੀ ਪਰ ਹੁਣ ਇਹ ਮੈਚ ਅਗਲੇ ਸਾਲ ਜੁਲਾਈ ਵਿਚ ਖੇਡਿਆ ਜਾਵੇਗਾ। ਇੰਗਲੈਂਡ ਕ੍ਰਿਕਟ ਬੋਰਡ ਨੇ ਦੱਸਿਆ ਕਿ ਇਹ ਮੈਚ ਅਜਬੈਸਟਨ ਵਿਚ ਪਹਿਲੀ ਤੋਂ ਪੰਜ ਜੁਲਾਈ ਦਰਮਿਆਨ ਖੇਡਿਆ ਜਾਵੇਗਾ। ਇਸ ਸੀਰੀਜ਼ ਵਿਚ ਭਾਰਤ 2-1 ਨਾਲ ਅੱੱਗੇ ਚੱਲ ਰਿਹਾ ਹੈ।