ਨਵੀਂ ਦਿੱਲੀ, 18 ਜਨਵਰੀ

ਭਾਰਤ ਦੀ ਸਿਖ਼ਰਲੀ ਤੇਜ਼ ਦੌੜਾਕ ਦੁਤੀ ਚੰਦ ਨੂੰ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ’ਤੇ ਪਾਬੰਦੀਸ਼ੁਦਾ ਸਟੀਰੌਇਡ ਲੈਣ ਦਾ ਦੋਸ਼ੀ ਪਾਇਆ ਗਿਆ ਹੈ। 26 ਸਾਲਾ ਦੌੜਾਕ 2018 ਏਸ਼ੀਆਈ ਖੇਡਾਂ ਵਿੱਚ 100 ਮੀਟਰ ਅਤੇ 200 ਮੀਟਰ ਦੋਵਾਂ ਮੁਕਾਬਲਿਆਂ ਵਿੱਚ ਦੂਜੇ ਸਥਾਨ ‘ਤੇ ਰਹੀ ਤੇ ਮੌਜੂਦਾ 100 ਮੀਟਰ ਦੀ ਕੌਮੀ ਚੈਂਪੀਅਨ ਹੈ।