ਨਾਗਪੁਰ:ਜੂਨੀਅਰ ਮੀਰਾਬਾ ਮੈਸਨਮ(19) ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲਿਸਟ ਧਰੁਵ ਕਪਿਲਾ ਤੇ ਐੱਮ.ਆਰ.ਅਰਜੁਨ ਦੀ ਜੋੜੀ ਨੇ ਮਹਾ ਮੈਟਰੋ ਮਹਾਰਾਸ਼ਟਰ ਇੰਟਰਨੈਸ਼ਨਲ ਚੈਲੰਜ ਬੈਡਮਿੰਟਨ ਟੂਰਨਾਮੈਂਟ ਦੇ ਕ੍ਰਮਵਾਰ ਪੁਰਸ਼ ਸਿੰਗਲਜ਼ ਅਤੇ ਡਬਲਜ਼ ਖਿਤਾਬ ਜਿੱਤ ਲਏ ਹਨ। ਮੀਰਾਬਾ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਦੂਜਾ ਦਰਜਾ ਮਿਥੁਨ ਮੰਜੂਨਾਥ ਨੂੰ 21-14, 21-16 ਨਾਲ ਹਰਾਇਆ ਜਦੋਂਕਿ ਧਰੁਵ ਤੇ ਅਰਜੁਨ ਦੀ ਜੋੜੀ ਨੇ ਪੁਰਸ਼ ਡਬਲਜ਼ ਵਰਗ ਵਿੱਚ ਥਾਈਲੈਂਡ ਦੇ ਚੈਲੋਮਪੋਨ ਚੈਰੋਇਨਕਿਟਾਮੋਰਨ ਤੇ ਐੱਨ.ਯੋਰਡਫਾਇਸੌਂਗ ਨੂੰ 21-17, 20-22 ਤੇ 21-18 ਨਾਲ ਸ਼ਿਕਸਤ ਦਿੱਤੀ। ਇਹ ਜਾਣਕਾਰੀ ਭਾਰਤੀ ਟੀਮ ਦੇ ਕੋਚ ਵਿਜੈਦੀਪ ਸਿੰਘ ਨੇ ਦਿੱਤੀ। ਉਧਰ ਜੀ.ਰੁਥਵਿਕਾ ਸ਼ਿਵਾਨੀ ਅਤੇ ਮਿਕਸਡ ਡਬਲਜ਼ ਦੀ ਜੋੜੀ ਕੇ.ਮਨੀਸ਼ਾ ਤੇ ਗਾਊਸ ਸ਼ੇਖ ਨੂੰ ਖਿਤਾਬੀ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ।