ਫ਼ਰੀਦਕੋਟ, 24 ਮਈ

ਇੱਕ ਦਿਨ ਪਹਿਲਾਂ ਬੰਗਲੌਰ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੰਦੀਪ ਨਾਮ ਦਾ ਵਿਅਕਤੀ ਬੇਅਦਬੀ ਕਾਂਡ ਦਾ ਦੋਸ਼ੀ ਨਹੀਂ ਹੈ, ਬਲਕਿ ਇਹ ਕੋਈ ਹੋਰ ਵਿਅਕਤੀ ਸੀ। ਇਹ ਸੰਦੀਪ ਦਿੱਲੀ ਦਾ ਰਹਿਣ ਵਾਲਾ ਹੈ, ਜਿਸ ਕਰਕੇ ਪੁਲੀਸ ਨੂੰ ਬੰਗਲੌਰ ਹਵਾਈ ਅੱਡੇ ਤੋਂ ਖਾਲ੍ਹੀ ਹੱਥ ਪਰਤਣਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਸੰਦੀਪ ਦਾ ਮੁਹਾਂਦਰਾ ਬੇਦਅਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਨਾਲ ਮੇਲ ਖਾਂਦੇ ਸਨ ਪਰ ਉੱਥੇ ਪਹੁੰਚ ਕੇ ਜਦੋਂ ਪੂਰੀ ਪੜਤਾਲ ਕੀਤੀ ਗਈ ਤਾਂ ਹਿਰਾਸਤ ਵਿੱਚ ਲਿਆ ਸੰਦੀਪ ਕੋਈ ਹੋਰ ਵਿਅਕਤੀ ਸੀ, ਜਿਸ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।