ਵਾਸ਼ਿੰਗਟਨ, 24 ਅਗਸਤ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 10 ਹਜ਼ਾਰ ਅਮਰੀਕੀ ਡਾਲਰ ਤੱਕ ਅਤੇ ਬਹੁਤ ਜ਼ਿਆਦਾ ਵਿੱਤੀ ਲੋੜ ਵਾਲਿਆਂ ਦੇ 10 ਹਜ਼ਾਰ ਡਾਲਰ ਹੋਰ ਦੇ ਵਿਦਿਆਰਥੀ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਅੱਜ ਦੱਸਿਆ  ਕਿ  ਸਿੱਖਿਆ ਵਿਭਾਗ ਵੱਲੋਂ ਕਰਜ਼ਾ ਮੁਆਫੀ ਵਾਲੇ ਯੋਗ ਲਾਭਪਾਤਰੀਆਂ ਸਬੰਧੀ ਜਾਣਕਾਰੀ ਅਗਲੇ ਹਫਤੇ ਸਾਂਝੀ ਕਰ ਦਿੱਤੀ ਜਾਵੇਗੀ।  ਇਸ ਯੋਜਨਾ ਤਹਿਤ ਪ੍ਰਤੀ ਸਾਲ 125,000 ਡਾਲਰ ਤੋਂ ਘੱਟ ਕਮਾਈ ਕਰਨ ਵਾਲਿਆਂ ਲਈ ਹੀ ਕਰਜ਼ੇ ਮੁਆਫ ਹੋਣਗੇ। ਜ਼ਿਕਰਯੋਗ ਹੈ ਕਿ ਬਾਇਡਨ ਦੇ ਇਸ ਕਦਮ ਦੀ ਉਦਾਰਵਾਦੀਆਂ ਅਤੇ ਰਿਪਬਲਿਕਨਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਆਪਣੇ ਸਾਥੀ ਵੀ ਇਸ ਨੂੰ ਸਿਆਸੀ ਤੌਰ ’ਤੇ ਬਹੁਤਾ ਅਹਿਮ ਨਹੀਂ ਮੰਨ ਰਹੇ ਹਨ।