ਚੰਡੀਗੜ੍ਹ, 13 ਅਕਤੂਬਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ ਬਹੁ-ਕਰੋੜੀ ਡਰੱਗ ਰੈਕੇਟ ਬਾਰੇ ਐੱਸਟੀਐੱਫ ਰਿਪੋਰਟ ਅੱਜ ਹਾਈ ਕੋਰਟ ਵਲੋਂ ਖੋਲ੍ਹੀ ਜਾਵੇਗੀ ਤੇ ਸਾਢੇ ਤਿੰਨ ਸਾਲ ਦੀ ਉਡੀਕ ਮਗਰੋਂ ਜੁਡੀਸ਼ਰੀ ਮੁੱਖ ਦੋਸ਼ੀਆਂ ਦੇ ਨਾਂ ਦੱਸੇਗੀ। ਆਪਣੀ ਰਾਜ ਸਰਕਾਰ ’ਤੇ ਸਖ਼ਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਹਾਈ ਕਮਾਨ ਦੇ 18 ਨੁਕਾਤੀ ਏਜੰਡੇ ‘ਤੇ ਪੰਜਾਬ ਹਾਲੇ ਵੀ ਅਮਲ ਦੀ ਉਡੀਕ ਕਰ ਰਿਹਾ ਹੈ।