ਬਹਾਦਰਗੜ੍ਹ, 19 ਮਈ

ਬਹਾਦੁਰਗੜ੍ਹ ਦੇ ਕੁੰਡਲੀ-ਮਾਨਸੇਰ-ਪਲਵਲ ਐਕਸਪ੍ਰੈਸ ਵੇਅ ‘ਤੇ ਮੁਰੰਮਤ ਦਾ ਕੰਮ ਕਰਨ ਤੋਂ ਬਾਅਦ ਸੜਕ ਕਿਨਾਰੇ ਸੁੱਤੇ ਮਜ਼ਦੂਰਾਂ ’ਤੇ ਅੱਜ ਤੜਕੇ ਬੇਕਾਬੂ ਟਰੱਕ ਚੜ੍ਹ ਗਿਆ। ਇਸ ‘ਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 11 ਗੰਭੀਰ ਜ਼ਖ਼ਮੀ ਹਨ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 10 ਜ਼ਖਮੀਆਂ ਨੂੰ ਇਲਾਜ ਲਈ ਰੋਹਤਕ ਪੀਜੀਆਈ ਭੇਜਿਆ ਗਿਆ ਹੈ। ਇੱਕ ਜ਼ਖ਼ਮੀ ਦਾ ਬਹਾਦਰਗੜ੍ਹ ਦੇ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ।