ਲੰਡਨ, 5 ਅਗਸਤ

ਬਰਤਾਨੀਆਂ ਨੇ ਕੋਵਿਡ-19 ਲਈ ਆਪਣੀ ਯਾਤਰਾ ਪਾਬੰਦੀਆਂ ਨੂੰ ਨਰਮ ਕਰਦਿਆਂ ਭਾਰਤ ਨੂੰ ‘ਲਾਲ’ ਸੂਚੀ ’ਚ ਕੱਢ ਦਿੱਤਾ ਹੈ। ਇਸ ਨਾਲ ਭਾਰਤ ਤੋਂ ਆਉਣ ਵਾਲੇ ਯਾਤਰੀਆਂ, ਜਿਨ੍ਹਾਂ ਨੂੰ ਟੀਕਿਆਂ ਦੀ ਪੂਰੀ ਡੋਜ਼ ਲੱਗ ਹੈ, ਉਨ੍ਹਾਂ ਨੂੰ ਹੁਣ 10 ਦਿਨਾਂ ਲਈ ਹੋਟਲਾਂ ਵਿੱਚ ਇਕਾਂਤਵਾਸ ਦੀ ਲੋੜ ਨਹੀਂ ਹੈ। ਇਹ ਫ਼ੈਸਲਾ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਤੜਕੇ ਚਾਰ ਵਜੇ ਲਾਗੂ ਹੋਵੇਗਾ।