ਨਵੀਂ ਦਿੱਲੀ, 16 ਅਗਸਤ

ਫੀਫਾ ਵੱਲੋਂ ਭਾਰਤ ਨੂੰ ਮੁਅੱਤਲ ਕਰਨ ਅਤੇ ਅੰਡਰ-17 (ਲੜਕੀਆਂ) ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹਣ ਤੋਂ ਬਾਅਦ ਕੇਂਦਰ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਹੱਤਵਪੂਰਨ ਘਟਨਾ ‘ਚ ਫੀਫਾ ਨੇ ਭਾਰਤ ਨੂੰ ਮੁਅੱਤਲ ਕਰਨ ਬਾਰੇ ਪੱਤਰ ਭੇਜਿਆ ਹੈ, ਜਿਸ ਨੂੰ ਰਿਕਾਰਡ ‘ਤੇ ਲਿਆਉਣ ਦੀ ਲੋੜ ਹੈ।