ਮੁੰਬਈ, 26 ਮਈ

ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਲੰਬੇ ਸਮੇਂ ਦੀ ਸਾਥੀ ਸਫੀਨਾ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ। ਸ਼ਾਹਿਦ, ਅਲੀਗੜ੍ਹ ਅਤੇ ਲੜੀਵਾਰ ਸਕੈਮ 1992 ਨਾਲ ਜੁੜੇ 54 ਸਾਲਾ ਫਿਲਮ ਨਿਰਮਾਤਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਹੁਸੈਨ ਨਾਲ ਆਪਣੇ ਵਿਆਹ ਦੀ ਖ਼ਬਰ ਸਾਂਝੀ ਕੀਤੀ। ਸਫੀਨਾ ਹੁਸੈਨ, ਮਰਹੂਮ ਅਭਿਨੇਤਾ ਯੂਸਫ ਹੁਸੈਨ ਦੀ ਧੀ ਹੈ।