ਮੁੰਬਈ:ਇਥੇ ਕਰਵਾਏ ਗਏ ਫ਼ਿਲਮਫੇਅਰ ਐਵਾਰਡਜ਼ ਦੌਰਾਨ ਅਦਾਕਾਰਾ ਸ਼ਹਿਨਾਜ਼ ਗਿੱਲ ਚਿੱਟੀ ਸਾੜੀ ਵਿੱਚ ਨਜ਼ਰ ਆਈ। ਇਸ ਸਾੜੀ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ, ਜਿਸ ਵਿੱਚ ਸ਼ਹਿਨਾਜ਼ ਬਹੁਤ ਫੱਬ ਰਹੀ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਤਸਵੀਰਾਂ ਵੀ ਖਿਚਵਾਈਆਂ। ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸ਼ਹਿਨਾਜ਼ ਨੇ ਆਖਿਆ,‘‘ਫ਼ਿਲਮਫੇਅਰ ਲਈ ਤਿਆਰ ਹੋਣਾ… ਇਸ ਦਾ ਸਿਹਰਾ ਮੇਰੀ ਟੀਮ ਅਤੇ ਡਿਜ਼ਾਈਨਰ ਨੂੰ ਜਾਂਦਾ ਹੈ। ਇਹ ਸਮਾਗਮ ਮੁੰਬਈ ਦੇ ਜੀਓ ਵਰਡਲ ਕਨਵੈਂਨਸ਼ਨ ਸੈਂਟਰ ਵਿੱਚ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਸ਼ਹਿਨਾਜ਼ ਗਿੱਲ ਆਪਣੀ ਸਲਮਾਨ ਖਾਨ ਨਾਲ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਅਗਲੀ ਫ਼ਿਲਮ ‘100%’ ਵਿੱਚ ਅਦਾਕਾਰ ਜੌਹਨ ਅਬਰਾਹਮ ਨਾਲ ਦਿਖਾਈ ਦੇਵੇਗੀ, ਜਿਸ ਵਿਚ ਰਿਤੇਸ਼ ਦੇਸ਼ਮੁਖ ਤੇ ਨੋਰਾ ਫਤੇਹੀ ਵੀ ਅਹਿਮ ਭੂਮਿਕਾਵਾਂ ਵਿਚ ਹਨ।