ਮੁੰਬਈ:ਕਾਮੇਡੀ ਫ਼ਿਲਮ ‘ਭੇੜੀਆ’ ਨੇ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਤੋਂ ਬਾਅਦ ਦੂੁਜੇ ਦਿਨ ਲਗਪਗ 15 ਕਰੋੜ ਰੁਪਏ ਕਮਾਏ ਹਨ। ਇਹ ਜਾਣਕਾਰੀ ਅੱਜ ਫ਼ਿਲਮ ਨਿਰਮਾਤਾਵਾਂ ਨੇ ਦਿੱਤੀ। ਰਿਲੀਜ਼ ਹੋਣ ਮਗਰੋਂ ਵਰੁਣ ਧਵਨ ਦੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਫ਼ਿਲਮ ਨੇ ਸ਼ੁੱਕਰਵਾਰ ਨੂੰ 12.,06 ਕਰੋੜ ਰੁਪਏ ਕਮਾਏ ਸਨ। ਫ਼ਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਹਨ। ਦਿਨੇਸ਼ ਵਿਜਨ ਦੇ ਪ੍ਰੋਡਕਸ਼ਨ ਹਾਊਸ ਮੈਡੌਕ ਫ਼ਿਲਮਜ਼ ਵੱਲੋਂ ਦੱਸਿਆ ਗਿਆ ਕਿ ‘ਭੇੜੀਆ’ ਨੇ ਬਾਕਸ ਆਫਿਸ ’ਤੇ ਕੁੱਲ 26.66 ਕਰੋੜ ਰੁਪਏ ਕਮਾਏ ਹਨ ਜਿਸ ਵਿੱਚ ਦੂਜੇ ਦਿਨ ਕਮਾਏ 14.6 ਕਰੋੜ ਰੁਪਏ ਸ਼ਾਮਲ ਹਨ। ਪ੍ਰੋਡਕਸ਼ਨ ਹਾਊਸ ਨੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਕਿਹਾ, ‘‘ਬਾਕਸ ਆਫਿਸ ’ਤੇ ਭੇੜੀਆ ਦਾ ਕਹਿਰ ਹੋਰ ਵਧ ਗਿਆ ਹੈ।’’ ਫ਼ਿਲਮ ਦੇ ਕਲਾਕਾਰਾਂ ਵਿੱਚ ਕ੍ਰਿਤੀ ਸੈਨਨ, ਦੀਪਕ ਡੌਬਰੀਆਲ, ਅਭਿਸ਼ੇਕ ਬੈਨਰਜੀ ਅਤੇ ਪਾਲਿਨ ਕਬਾਕ ਵੀ ਸ਼ਾਮਲ ਹੈ।