ਪੈਰਿਸ, 30 ਸਤੰਬਰ

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਸਾਲ 2012 ਵਿੱਚ ਮੁੜ ਚੋਣ ਲੜਨ ਦੀਆਂ ਕੋਸ਼ਿਸ਼ਾਂ ਲਈ ਨਾਜਾਇਜ਼ ਫੰਡਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਫੈਸਲੇ ਦੇ ਸਮੇਂ ਸਰਕੋਜ਼ੀ ਪੈਰਿਸ ਅਦਾਲਤ ਵਿੱਚ ਮੌਜੂਦ ਨਹੀਂ ਸੀ। ਕਾਨੂੰਨੀ ਢੰਗ ਨਾਲ ਵੱਧ ਤੋਂ ਵੱਧ 2.75 ਕਰੋੜ ਡਾਲਰ ਖਰਚ ਕੀਤੀ ਜਾ ਸਕਦੀ ਹੈ ਪਰ ਸਰਕੋਜ਼ੀ ਨੇ ਇਸ ਤੋਂ ਦੁੱਗਣੀ ਰਕਮ ਚੋਣਾਂ ਵਿੱਚ ਖਰਚ ਕੀਤੀ।