ਕੀਵ, 6 ਅਪਰੈਲ

ਪੱਛਮੀ ਮੁਲਕ ਰੂਸ ਉਤੇ ਹੋਰ ਸਖ਼ਤ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਯੂਕਰੇਨ ਨੂੰ ਹੋਰ ਹਥਿਆਰ ਦੇਣ ਦਾ ਫ਼ੈਸਲਾ ਵੀ ਕੀਤਾ ਹੈ। ਅਮਰੀਕਾ ਨੇ ਯੂਕਰੇਨ ਨੂੰ ਐਂਟੀ-ਆਰਮਰ ਮਿਜ਼ਾਈਲਾਂ ਦੇਣ ਲਈ 10 ਕਰੋੜ ਡਾਲਰ ਮਨਜ਼ੂਰ ਕੀਤੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਸੰਸਾਰ ਮਾਸਕੋ ਦੇ ਹਮਲੇ ਨੂੰ ਰੋਕਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਰੂਸ ਉਤੇ ਹੱਤਿਆਵਾਂ, ਜਬਰ-ਜਨਾਹ ਤੇ ਤਬਾਹੀ ਕਰਨ ਦਾ ਦੋਸ਼ ਲਾਇਆ ਸੀ। ਕੀਵ ਦੇ ਆਲੇ-ਦੁਆਲੇ ਜਾਂਚ ਕਰਨ ਵਾਲਿਆਂ ਨੂੰ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਸਬੂਤ ਮਿਲੇ ਹਨ। ਕੀਵ ਨੇੜਲੇ ਸ਼ਹਿਰਾਂ ਵਿਚੋਂ ਬਾਰੂਦੀ ਸੁਰੰਗਾਂ ਸਾਫ਼ ਕੀਤੀਆਂ ਗਈਆਂ ਹਨ। ਇਨ੍ਹਾਂ ਥਾਵਾਂ ਤੋਂ ਰੂਸੀ ਫ਼ੌਜਾਂ ਪਿੱਛੇ ਹਟੀਆਂ ਹਨ।