ਪਟਿਆਲਾ, 14 ਅਕਤੂਬਰ

ਪੰਜਾਬ ਬਿਜਲੀ ਸੰਕਟ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇਕ-ਇਕ ਯੂਨਿਟ ਅੱਜ ਸਵੇਰੇ ਬੰਦ ਹੋ ਗਏ। ਪਹਿਲਾਂ ਹੀ ਇਨ੍ਹਾਂ ਦੋਵਾਂ ਪਲਾਂਟਾਂ ਵਿੱਚੋਂ ਇਕ-ਇੱਕ ਯੂਨਿਟ ਬੰਦ ਹੈ। ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਇਸ ਵੇਲੇ ਸਾਡੇ ਕੋਲ ਤਲਵੰਡੀ ਸਾਬੋ ਵਿਖੇ ਦੋ 660 ਮੈਗਾਵਾਟ ਯੂਨਿਟ, ਲਹਿਰਾ ਮੁਹੱਬਤ ਵਿਖੇ 210 ਅਤੇ 250 ਮੈਗਾਵਾਟ ਯੂਨਿਟ ਅਤੇ ਰੋਪੜ ਵਿੱਚ 210 ਮੈਗਾਵਾਟ ਯੂਨਿਟ ਬੰਦ ਹਨ।’