ਨਵੀਂ ਦਿੱਲੀ, 13 ਅਗਸਤ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 15,815 ਨਵੇਂ ਕੇਸਾਂ ਦੇ ਆਉਣ ਨਾਲ ਦੇਸ਼ ਵਿੱਚ ਹੁਣ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 4,4239,372 ਹੋ ਗਈ ਹੈ, ਜਦਕਿ 68 ਵਿਅਕਤੀਆਂ ਦੀ ਮੌਤ ਨਾਲ ਮਹਾਮਾਰੀ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 5,26,996 ਹੋ ਗਈ ਹੈ। ਦਿੱਲੀ ਤੋਂ 10, ਕਰਨਾਟਕ, ਮਹਾਰਾਸ਼ਟਰ ਤੇ ਪੰਜਾਬ ’ਚ ਪੰਜ-ਪੰਜ, ਆਸਾਮ, ਹਰਿਆਣਾ, ਪੱਛਮੀ ਬੰਗਾਲ ’ਚ ਤਿੰਨ-ਤਿੰਨ, ਚੰਡੀਗੜ੍ਹ,ਛੱਤੀਸਗੜ੍ਹ ਤੇ ਮਨੀਪੁਰ ’ਚ ਦੋ-ਦੋ ਅਤੇ ਹਿਮਾਚਲ ਪ੍ਰਦੇਸ਼, ਮਿਜ਼ੋਰਮ, ਉੜੀਸਾ ਤੇਰਾਜਸਥਾਨ ’ਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ।