ਮੁੰਬਈ, 18 ਨਵੰਬਰ

ਬਾਲੀਵੁੱਡ ਸਟਾਰ ਪ੍ਰਿਟੀ ਜ਼ਿੰਟਾ ਤੇ ਉਸ ਦਾ ਪਤੀ ਜੁੜਵਾਂ ਬੱਚਿਆਂ ਦੇ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਸਰੋਗੇਸੀ ਰਾਹੀਂ ਪੁੱਤਰ ਅਤੇ ਧੀ ਨੇ ਜਨਮ ਲਿਆ। ਵੱਡੇ ਪਰਦੇ ਤੋਂ ਦੂਰ ਜ਼ਿੰਟਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਵਜੰਮੇ ਬੱਚਿਆਂ ਦਾ ਨਾਂ ਜੈ ਅਤੇ ਜੀਆ ਰੱਖਿਆ ਹੈ।