ਪੈਰਿਸ, 4 ਜੂਨ

ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵਾਏਟਿਕ ਨੇ ਫਰੈਂਚ ਓਪਨ ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਅੱਜ ਖੇਡੇ ਗਏ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਅਮਰੀਕਾ ਦੀ ਕੋਕੋ ਗਾਫ ਨੂੰ 6-1, 6-3 ਨਾਲ ਹਰਾਇਆ। ਉਹ ਲਗਾਤਾਰ 35 ਮੈਚ ਜਿੱਤੀ ਹੈ। ਪਹਿਲੇ ਸੈੱਟ ਤੋਂ ਹੀ ਇਗਾ ਨੇ ਕੋਕੋ ’ਤੇ ਦਬਾਅ ਬਣਾਇਆ ਅਤੇ ਉਸ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।