ਮਾਸਕੋ,

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਕੌਮਾਂਤਰੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਦੇ ਚਾਰ ਖਿੱਤਿਆਂ ਖਰਸੌਨ, ਜ਼ਾਪੋਰਿਜ਼ੀਆ, ਲੁਹਾਂਸਕ ਤੇ ਦੋਨੇਤਸਕ ਦੇ ਰੂਸ ’ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਮਝੌਤਿਆਂ ’ਤੇ ਦਸਤਖ਼ਤ ਕਰ ਦਿੱਤੇ ਹਨ। ਕਰੈਮਲਿਨ ਦੇ ਸੇਂਟ ਜੌਰਜ ਹਾਲ ’ਚ ਕਰਵਾਏ ਸਮਾਗਮ ਦੌਰਾਨ ਪੂਤਿਨ ਤੇ ਯੂਕਰੇਨ ਦੇ ਚਾਰੇ ਖੇਤਰਾਂ ਦੇ ਮੁਖੀਆਂ ਨੇ ਰਲੇਵੇਂ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ।