ਮੁੰਬਈ:ਅਦਾਕਾਰਾ ਪੂਜਾ ਹੇਗੜੇ ਦੀਆਂ 2022 ਵਿੱਚ ਪੰਜ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਫਿਲਮਾਂ ਵਿੱਚ ਵਿਜੈ ਤਲਾਪਤੀ ਦੀ ‘ਬੀਸਟ’, ਰਣਵੀਰ ਨਾਲ ‘ਸਰਕਸ’, ਚਿਰੰਜੀਵੀ ਅਤੇ ਰਾਮ ਚਰਨ ਨਾਲ ‘ਅਚਾਰਿਆ’, ਪ੍ਰਭਾਸ ਨਾਲ ‘ਰਾਧੇ ਸ਼ਿਆਮ’ ਅਤੇ ਮਹੇਸ਼ ਬਾਬੂ ਨਾਲ ਇੱਕ ਫਿਲਮ ਸ਼ਾਮਲ ਹੈ, ਜਿਸ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ। ਫਿਲਮਾਂ ਨਾਲ ਰੁੱਝੇ ਇਸ ਨਵੇਂ ਵਰ੍ਹੇ ਦੀ ਖੁਸ਼ੀ ਸਾਂਝੀ ਕਰਦਿਆਂ ਅਦਾਕਾਰਾ ਨੇ ਲਿਖਿਆ, ‘ਜੀਵਨ ਵਿੱਚ ਆਈਆਂ ਬਹੁਤ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਬੀਤਿਆ ਵਰ੍ਹਾ ਮੇਰੇ ਲਈ ਬਹੁਤ ਹੀ ਉਤਸ਼ਾਹਪੂਰਨ ਰਿਹਾ। ਫਿਲਮ ‘ਮੋਸਟ ਐਲਿਜੀਬਲ ਬੈਚਲਰ’ ਨੂੰ ਦਰਸ਼ਕਾਂ ਵੱਲੋਂ ਮਿਲਿਆ ਪਿਆਰ ਮੇਰੇ ਲਈ ਵੱਡੀ ਗੱਲ ਹੈ। ਜਿਸ ਨੇ ਮੈਨੂੰ ਹੋਰ ਕੰਮ ਕਰਨ ਲਈ ਪ੍ਰੇਰਿਆ ਹੈ।’ ਅਦਾਕਾਰਾ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵਧੀਆ ਕੰਮ ਕਰਨਾ ਚਾਹੁੰਦੀ ਹੈ। ਪੂਜਾ ਨੇ ਕਿਹਾ, ‘ਮੈਂ ਅਜਿਹਾ ਕੰਮ ਕਰਨਾ ਚਾਹੁੰਦੀ ਹਾਂ, ਜਿਸ ਨੂੰ ਵੇਖ ਕੇ ਦਰਸ਼ਕ ਮੈਨੂੰ ਹਮੇਸ਼ਾਂ ਯਾਦ ਰੱਖਣ। ਮੈਂ ਆਪਣੇ ਕੰਮ ਵਿੱਚ ਹੋਰ ਨਿਖਾਰ ਲਿਆਉਣਾ ਚਾਹੁੰਦੀ ਹਾਂ।’