ਨਵੀਂ ਦਿੱਲੀ, 9 ਅਕਤੂਬਰ

ਆਈਪੀਓ ਨਾਲ ਜੁੜੀ ਐਡਟੈੱਕ ਕੰਪਨੀ ਬਾਇਜੂ’ਜ਼ ਨੇ ਆਪਣੇ ਬ੍ਰਾਂਡ ਅੰਬੈਸਡਰ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਇਸ਼ਤਿਹਾਰਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ, ਕਿਉਂਕਿ ਉਸ ਦਾ ਪੁੱਤ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ।