ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 26 ਨਵੰਬਰ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇਥੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਈਓਐੱਸ-06, ਜਿਸ ਨੂੰ ਓਸ਼ਨਸੈੱਟ-3 ਵੀ ਕਿਹਾ ਜਾਂਦਾ ਹੈ, ਲੈ ਜਾਣ ਵਾਲੇ ਪੀਐੱਸਐੱਲਵੀ-ਸੀ54 ਰਾਕੇਟ ਅਤੇ 8 ਨੈਨੋਸੈਟੇਲਾਈਟਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਸ ਦੌਰਾਨ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਦੱਸਿਆ ਕਿ ਪੀਐੱਸਐੱਲਵੀ-ਸੀ54 ਨੇ ਓਸ਼ਨਸੈੱਟ ਤੇ 8 ਹੋਰ ਉਪਗ੍ਰਹਿਾਂ ਨੂੰ ਸਫਲਤਾਪੂਰਵਕ ਪੁਲਾੜ ਪੰਧ ’ਤੇ ਪਾ ਦਿੱਤਾ ਹੈ।